Heading |
ਜੈਤਸਰੀ ਮਹਲਾ ੫ ॥ |
Bani |
ਮਨ ਮਹਿ ਸਤਿਗੁਰ ਧਿਆਨੁ ਧਰਾ ॥
ਦ੍ਰਿੜਿਓ ਗਿਆਨੁ ਮੰਤ੍ਰੁ ਹਰਿ ਨਾਮਾ
ਪ੍ਰਭ ਜੀਉ ਮਇਆ ਕਰਾ ॥੧॥ ਰਹਾਉ ॥
ਕਾਲ ਜਾਲ ਅਰੁ ਮਹਾ ਜੰਜਾਲਾ
ਛੁਟਕੇ ਜਮਹਿ ਡਰਾ ॥
ਆਇਓ ਦੁਖ ਹਰਣ ਸਰਣ ਕਰੁਣਾਪਤਿ
ਗਹਿਓ ਚਰਣ ਆਸਰਾ ॥੧॥
ਨਾਵ ਰੂਪ ਭਇਓ ਸਾਧਸੰਗੁ
ਭਵ ਨਿਧਿ ਪਾਰਿ ਪਰਾ ॥
ਅਪਿਉ ਪੀਓ ਗਤੁ ਥੀਓ ਭਰਮਾ
ਕਹੁ ਨਾਨਕ ਅਜਰੁ ਜਰਾ ॥੨॥੨॥੬॥
ਅੰਗ-੭੦੧ |
Punjabi Meaning |
ਜੈਤਸਰੀ ਪੰਜਵੀਂ ਪਾਤਿਸ਼ਾਹੀ।
ਆਪਣੇ ਚਿੱਤ ਅੰਦਰ ਮੈਂ ਆਪਣੇ ਸੱਚੇ ਗੁਰਾਂ ਦੀ ਯਾਦ ਟਿਕਾਈ ਹੋਈ ਹੈ। ਪੂਜਨੀਯ ਸਾਈਂ ਨੇ ਮੇਰੇ ਉਤੇ ਰਹਿਮਤ ਕੀਤੀ ਹੈ, ਅਤੇ ਮੈਂ ਆਪਣੇ ਮਨ ਅੰਦਰ ਬ੍ਰਹਮ-ਵਿਚਾਰ ਅਤੇ ਵਾਹਿਗੁਰੂ ਦੇ ਨਾਮ ਦੇ ਜਾਦੂ ਨੂੰ ਪੱਕਾ ਕੀਤਾ ਹੈ। ਠਹਿਰਾਉ। ਮੌਤ ਦੀ ਫਾਹੀ, ਭਾਰੀ ਅਲਸੇਟੇ ਅਤੇ ਮੌਤ ਦਾ ਖੌਫ, ਹੁਣ ਸਾਰੇ ਅਲੋਪ ਹੋ ਗਏ ਹਨ। ਮੈਂ ਮਿਹਰ ਦੇ ਸੁਆਮੀ, ਪੀੜ ਨਾਸ ਕਰਨਹਾਰ ਦੀ ਸ਼ਰਣਾਗਤ ਸੰਭਾਲੀ ਹੈ ਅਤੇ ਉਸ ਦੇ ਚਰਨਾਂ ਦੀ ਓਟ ਘੁੱਟ ਕੇ ਪਕੜੀ ਹੋਈ ਹੈ। ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਸਤਿ ਸੰਗਤ ਇਕ ਜਹਾਜ਼ ਦੀ ਨਿਆਈ ਹੈ।ਗੁਰੂ ਜੀ ਆਖਦੇ ਹਨ, ਮੈਂ ਪ੍ਰਭੂ ਦਾ ਅੰਮ੍ਰਿਤ ਪਾਨ ਕਰਦਾ ਹਾਂ, ਮੇਰਾ ਸੰਦੇਹ ਨਾਸ ਹੋ ਗਿਆ ਹੈ ਅਤੇ ਮੈਂ ਨਾਂ ਸਹਾਰੇ ਜਾਣ ਵਾਲੇ ਨੂੰ ਸਹਾਰਦਾ ਹਾਂ। |
English Meaning |
Jaitsree, Fifth Mehl:
Within my mind, I cherish and meditate on the True Guru.He has implanted within me spiritual wisdom and the Mantra of the Lord's Name; Dear God has shown mercy to me. ||1||Pause|| Death's noose and its mighty entanglements have vanished, along with the fear of death.I have come to the Sanctuary of the Merciful Lord, the Destroyer of pain; I am holding tight to the Support of His feet. ||1|| The Saadh Sangat, the Company of the Holy, has assumed the form of a boat, to cross over the terrifying world-ocean.I drink in the Ambrosial Nectar, and my doubts are shattered; says Nanak, I can bear the unbearable. ||2||2||6|| |