Hukamnama

Guru Granth Sahib Ji
Heading ਬੈਰਾੜੀ ਮਹਲਾ ੪ ॥
Bani ਮਨ ਮਿਲਿ ਸੰਤ ਜਨਾ ਜਸੁ ਗਾਇਓ ॥ ਹਰਿ ਹਰਿ ਰਤਨੁ ਰਤਨੁ ਹਰਿ ਨੀਕੋ ਗੁਰਿ ਸਤਿਗੁਰਿ ਦਾਨੁ ਦਿਵਾਇਓ ॥੧॥ ਰਹਾਉ ॥ ਤਿਸੁ ਜਨ ਕਉ ਮਨੁ ਤਨੁ ਸਭੁ ਦੇਵਉ ਜਿਨਿ ਹਰਿ ਹਰਿ ਨਾਮੁ ਸੁਨਾਇਓ ॥ ਧਨੁ ਮਾਇਆ ਸੰਪੈ ਤਿਸੁ ਦੇਵਉ ਜਿਨਿ ਹਰਿ ਮੀਤੁ ਮਿਲਾਇਓ ॥੧॥ ਖਿਨੁ ਕਿੰਚਿਤ ਕ੍ਰਿਪਾ ਕਰੀ ਜਗਦੀਸਰਿ ਤਬ ਹਰਿ ਹਰਿ ਹਰਿ ਜਸੁ ਧਿਆਇਓ ॥ ਜਨ ਨਾਨਕ ਕਉ ਹਰਿ ਭੇਟੇ ਸੁਆਮੀ ਦੁਖੁ ਹਉਮੈ ਰੋਗੁ ਗਵਾਇਓ ॥੨॥੨॥ ਅੰਗ-੭੧੯
Punjabi Meaning ਬੈਰਾੜੀ ਚੌਥੀ ਪਾਤਿਸ਼ਾਹੀ। ਹੇ ਮਨ! ਗੁਰੂ ਨੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਪਰਮਾਤਮਾ ਪਾਸੋਂ) ਪਰਮਾਤਮਾ ਦਾ ਰਤਨ ਨਾਮ ਕੀਮਤੀ ਨਾਮ ਬਖ਼ਸ਼ਸ਼ ਵਜੋਂ ਦਿਵਾ ਦਿੱਤਾ, ਉਸ ਨੇ ਸੰਤ ਜਨਾਂ ਨਾਲ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ।੧।ਰਹਾਉ। ਹੇ ਮਨ! ਮੈਂ ਉਸ ਮਨੁੱਖ ਨੂੰ ਆਪਣਾ ਮਨ ਤਨ ਸਭ ਕੁਝ ਭੇਟਾ ਕਰਦਾ ਹਾਂ, ਧਨ-ਪਦਾਰਥ ਮਾਇਆ ਉਸ ਦੇ ਹਵਾਲੇ ਕਰਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਸੁਣਾਇਆ ਹੈ, ਜਿਸ ਨੇ (ਮੈਨੂੰ) ਮਿੱਤਰ ਪ੍ਰਭੂ ਮਿਲਾਇਆ ਹੈ।੧। ਹੇ ਮਨ! ਜਗਤ ਦੇ ਮਾਲਕ-ਪ੍ਰਭੂ ਨੇ ਜਦੋਂ (ਕਿਸੇ ਸੇਵਕ ਉਤੇ) ਇਕ ਪਲ ਭਰ ਲਈ ਥੋੜੀ ਜਿਤਨੀ ਭੀ ਮੇਹਰ ਕਰ ਦਿੱਤੀ, ਉਸ ਨੇ ਤਦੋਂ ਪਰਮਾਤਮਾ ਦੀ ਸਿਫ਼ਤਿ- ਸਾਲਾਹ ਕਰਨੀ ਸ਼ੁਰੂ ਕਰ ਦਿੱਤੀ। ਹੇ ਨਾਨਕ! ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਜੀ ਮਿਲ ਪਏ, ਉਸ ਦਾ ਹਰੇਕ ਦੁੱਖ (ਤੇ) ਹਉਮੈ ਦਾ ਰੋਗ ਦੂਰ ਹੋ ਗਿਆ।੨।੨।
English Meaning Bairaaree, Forth Mehl: O man, they, who, meeting with the holy men, sing the Lord's praise,they are blessed with the gift of the Lord God's jewel, the Lord's sublime jewel, by the Guru, the True Guru. Pause.Offer I my soul, body and everything to the man, who recites to me the Lord master's Name. Surrender I, my wealth riches and property to him, who unites me with God, my Friend. When the World- Lord. showed me a little mercy, even for a moment, then dwelt I on my God's the Lord Master's praise.The Lord Master has met slave Nanak and his pain of the ailment of ego is eliminated ॥2॥2॥
Dasam Granth Sahib Ji
Heading ਪਾਰਸਨਾਥ ਬਾਚ ॥ ਧਨਾਸਰੀ ॥ ਤ੍ਵਪ੍ਰਸਾਦਿ ॥
Bani ਕੈ ਤੁਮ ਹਮ ਕੋ ਪਰਚੌ ਦਿਖਾਓ ॥ ਨਾਤਰ ਜਿਤੇ ਤੁਮ ਹੋ ਜਟਧਾਰੀ  ਸਬਹੀ ਜਟਾ ਮੁੰਡਾਓ ॥ ਜੋਗੀ  ਜੋਗੁ ਜਟਨ ਕੇ ਭੀਤਰ  ਜੇ ਕਰ ਕਛੂਅਕ ਹੋਈ ॥ ਤਉ ਹਰਿ ਧ੍ਯਾਨ ਛੋਰਿ ਦਰ ਦਰ ਤੇ  ਭੀਖ ਨ ਮਾਂਗੈ ਕੋਈ ॥ ਜੇ ਕਰ ਮਹਾ ਤਤ ਕਹੁ ਚੀਨੈ  ਪਰਮ ਤਤ ਕਹੁ ਪਾਵੈ ॥ ਤਬ ਯਹ ਮੋਨ ਸਾਧਿ ਮਨਿ ਬੈਠੇ  ਅਨਤ ਨ ਖੋਜਨ ਧਾਵੈ ॥ ਜਾ ਕੀ ਰੂਪ ਰੇਖ ਨਹੀ ਜਾਨੀਐ  ਸਦਾ ਅਦ੍ਵੈਖ ਕਹਾਯੋ ॥ ਜਉਨ ਅਭੇਖ ਰੇਖ ਨਹੀ  ਸੋ ਕਹੁ ਭੇਖ ਬਿਖੈ ਕਿਉ ਆਯੋ ॥੯੫॥ ਅੰਗ-੬੮੨
Punjabi Meaning ਪਾਰਸ ਨਾਥ ਨੇ ਕਿਹਾ: ਧਨਾਸਰੀ: ਤੇਰੀ ਕ੍ਰਿਪਾ ਨਾਲ: ਜਾਂ ਤਾਂ ਤੁਸੀਂ ਮੈਨੂੰ ਕੋਈ ਪਰਿਚਯਾਤਮਕ ਕੌਤਕ (ਕਰਾਮਾਤ) ਵਿਖਾਓ। ਨਹੀਂ ਤਾਂ ਤੁਸੀਂ ਜਿਤਨੇ ਜਟਾਧਾਰੀ ਹੋ, ਸਾਰੇ ਹੀ ਜਟਾਂ ਮੁੰਨਵਾ ਦਿਓ। ਹੇ ਜੋਗੀਓ! ਜੇ ਜਟਾਂ ਵਿਚ ਕੁਝ ਕੁ ਵੀ ਜੋਗ ਹੋਵੇ ਤਾਂ ਹਰਿ ਦਾ ਧਿਆਨ ਛਡ ਕੇ ਕੋਈ ਵੀ ਦਰ ਦਰ ਉਤੇ ਭਿਖਿਆ ਨਾ ਮੰਗਦਾ। ਜੇ ਕਰ ਕੋਈ ਮਹਾ ਤੱਤ ਨੂੰ ਪਛਾਣ ਲਵੇ, ਤਾਂ ਉਹ ਪਰਮ ਤੱਤ ਨੂੰ ਪ੍ਰਾਪਤ ਕਰ ਲਵੇਗਾ। ਤਦ ਇਹ ਮਨ ਚੁਪ ਸਾਧ ਕੇ ਬੈਠਾ ਰਹੇਗਾ ਅਤੇ ਕਿਤੇ ਹੋਰ ਖੋਜਣ ਨਹੀਂ ਜਾਵੇਗਾ। ਜਿਸ ਦੀ ਕੋਈ ਰੂਪ-ਰੇਖਾ ਨਹੀਂ ਜਾਣੀ ਜਾਂਦੀ ਅਤੇ ਜੋ ਸਦਾ ਅਦ੍ਵੈਸ਼ ਅਖਵਾਉਂਦਾ ਹੈ, ਜਿਸ ਅਭੇਖ ਦੀ ਕੋਈ ਰੇਖਾ ਨਹੀਂ ਹੈ, ਦਸੋ (ਭਲਾ) ਉਹ ਭੇਖ ਵਿਚ ਕਿਸ ਤਰ੍ਹਾਂ ਆ ਸਕਦਾ ਹੈ ॥੯੫॥
English Meaning Speech of Parasnath DHANASARI BY THY GRACE Either all of you may give me cognizance of your yoga or shave off your matted locks O Yogis ! if there had been some secret of Yoga in the matted locks, then any Yogi would not have gone for begging at different doors instead of absorbing in meditation on the Lord If anyone recognizes the essence, he achieves unity with the Supreme Essence He sits at one place silently and does not go in search of Him at any other place He, who is without any form or figure and who is non-dual and garbles, How can then he be comprehended through the medium of any garb?21.95.
Contact Us

Address :

Gurudwara Road , Yatri Nilwas Rd, Shraddha Nagar , Hyder Bagh, Nanded , Maharashtra 431601

Call Centre 24x7 :+918297782977

Email : contact@hazursahib.com